Sunday, May 6, 2012

ਹਾਇਕੁ (ਨਸ਼ਿਆਂ ਦੀ ਲਾਹਨਤ -1)

1. 
ਪਿੰਡ 'ਚ ਠੇਕਾ,
ਸਰਕਾਰੀ ਮਿਹਰਾਂ;
ਉਜੜੇ ਘਰ।
 
 2.

ਛੰਬ ਭੱਠੀਆਂ,
ਨੇਤਾ ਅੱਗ-ਬਬੂਲਾ;
ਵੋਟਾਂ ਸਿਰ ਤੇ
 
3.

ਖੇਤ ਪੰਜਾਬੀ,
ਨਿੱਸਰਦਾ ਤੰਬਾਕੂ;
ਸਿੰਜੇ ਬਿਹਾਰੀ।

4.
 
ਚੁਟਕੀ ਮੌਜੀ,
ਹਥੇਲੀ ਤੇ ਜਰਦਾ;
ਤਨ ਬਾਗ਼ ਹੈ।



ਭੂਪਿੰਦਰ