Sunday, November 11, 2012

ਹਾਇਕੁ (ਦਿਵਾਲੀ ਦਾ ਤਿਉਹਾਰ)


ਦਿਵਾਲੀ


ਆਈ ਦਿਵਾਲੀ, ਆਈ ਦਿਵਾਲੀ
ਖੁਸ਼ੀਆਂ ਖੇੜੇ ਲਿਆਈ ਦਿਵਾਲੀ।
ਦੁਆ ਹੈ, ਦੀਵਿਆਂ ਦਾ ਤਿਉਹਾਰ ਦਿਵਾਲੀ, ਸਭ ਪਾਸੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਚੇਤਨਾ ਦੀ ਫ਼ਸਲ ਵੱਲੋਂ ਸਭ ਨੂੰ ਲੱਖ-ਲੱਖ ਵਧਾਈ। ਪ੍ਰਮਾਤਮਾਂ ਕਰੇ ਇਹ ਦਿਨ ਸਭ ਲਈ ਆਸਾਂ ਤੇ ਚਾਵਾਂ ਦੇ ਪੂਰਿਆਂ ਹੋਣ ਵਾਲਾ ਹੋਵੇ ਅਤੇ ਆਉਣ ਵਾਲਾ ਸਾਲ 2013 ਭਾਗਾਂ ਭਰਿਆ ਚੜ੍ਹੇ। ਜਗਮਗ ਕਰਦੇ ਦੀਵਿਆਂ ਵਰਗੇ ਕੁਝ ਹੋਰ ਹਾਇਕੁ :-



1)

ਆਈ ਦਿਵਾਲੀ
ਖੁਸ਼ੀਆਂ ਦਾ ਮਾਹੌਲ
ਖਿੜਿਆ ਦਿਨ

2)

ਗੁਰੂ-ਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ

3)

ਧਮਾਕੇਦਾਰ
ਚਲਦੇ ਨੇ ਪਟਾਖ਼ੇ
ਰੌਸ਼ਨ ਰਾਤ

Sunday, September 9, 2012

ਹਾਇਕੁ (ਨਵ-ਵਿਆਹੁਤਾ ਤੇ ਮਾਹੀ)

 

ਹਾਲ ਹੀ ਵਿਚ ਪਰਚਾ ਹਾਇਕੁ-ਲੋਕ ਵਿਚ ਛਪੇ ਕੁਝ ਹੋਰ ਹਾਇਕੁ ਪੇਸ਼ ਕਰ ਰਿਹਾ ਹਾਂ। ਵਿਸ਼ਾ ਹੈ "ਨਵ-ਵਿਆਹੁਤਾ ਅਤੇ ਮਾਹੀ"।

1.

ਕਾਰ 'ਚ ਡੋਲੀ
ਅੱਧਵਾਟੇ ਪਹੁੰਚੀ
ਇਕ ਦਿਲ ਦੋ

..........ਇਕ ਨਵ-ਵਿਆਹੁਤਾ ਦੇ ਮਨ ਦੀ ਅਵਸਥਾ ਨੂੰ ਬਿਆਨ ਕਰਦਾ ਹਾਇਕੁ। ਇਸ ਦੋ-ਦਿਲੀ ਅਵਸਥਾ ਵਿਚ ਭਾਵੇਂ ਉਸਦਾ ਮਨ ਕਦੇ ਡੋਲਦਾ ਵੀ ਹੈ ਪਰ, ਸੱਚ ਉਹ ਦੋ ਪਰਿਵਾਰਾਂ ਨੂੰ ਜੋੜ ਕੇ ਆਪ ਆਪਣੀ ਹੋਂਦ ਵਿਚ ਅਮੀਰ ਹੋ ਜਾਂਦੀ ਹੈ।



Monday, July 16, 2012

ਹਾਇਕੁ ( ਸਾਉਣ ਮਹੀਨੇ ਦਾ ਪਹਿਲਾ-ਛੱਲਾ)



ਜੇਠ-ਹਾੜ੍ਹ ਦੀਆਂ ਧੁੱਪਾਂ ਦੀ ਤਪਸ਼ ਨੇ ਬਨਸਪਤੀ, ਜਨ-ਜੀਵਨ ਅਤੇ ਧਰਤੀ ਦੀਆਂ ਹੋਰ ਸਫ਼ਾਂ ਅੰਦਰ ਆਪਣਾ ਜੋ ਰੋਹਬ ਜਮਾ ਰੱਖਿਆ ਸੀ ਉਹ ਹੁਣ ਸਾਉਣ ਦੇ ਛੜਾਕਿਆਂ ਨਾਲ ਖਤਮ ਹੋ ਗਿਆ ਹੈ। ਇਸ ਦੀ ਤੁਲਨਾ ਜੇ ਕਿਸੇ ਜ਼ਾਲਮ ਰਾਜੇ ਦੇ ਰਾਜ-ਭਾਗ ਨਾਲ ਕਰ ਲਈ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਕਵਿਤਾ ਦੇ ਸੰਦਰਭ ਵਿਚ ਇਤਿਹਾਸ ਗਵਾਹ ਹੈ ਕਿ ਇਹ ਉਦੋਂ ਵੀ ਪੈਦਾ ਹੋਈ ਜਦੋਂ ਇਸ ਜ਼ਾਲਮ ਰਾਜ-ਭਾਗ ਦੀ ਨੀਂਹ ਰੱਖੀ ਜਾ ਰਹੀ ਸੀ ਅਤੇ ਕਵਿਤਾ ਨੇ ਇਸ ਨੂੰ ਖ਼ਤਮ ਹੁੰਦਿਆਂ ਦੇਖਿਆ ਅਤੇ ਗਾ ਕੇ ਵੀ ਸੁਣਾਇਆ ਹੈ। ਕਵਿਤਾ ਤਾਂ ਕਵਿਤਾ ਹੀ ਹੈ, ਚਾਹੇ ਇਹ ਜਾਪਾਨੀ ਕਾਵਿ-ਵਿਧਾ (ਹਾਇਕੁ) ਹੀ ਕਿਉਂ ਨਾ ਹੋਵੇ:

1.

ਤਪੀ ਧਰਤੀ
ਆ ਪਿਆ ਲੱਛੇਦਾਰ
ਪਹਿਲਾ-ਛੱਲਾ

Friday, July 6, 2012

ਹਾਇਕੂ (ਗਰਮੀ)

1.

ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ


Sunday, May 6, 2012