Sunday, September 9, 2012

ਹਾਇਕੁ (ਨਵ-ਵਿਆਹੁਤਾ ਤੇ ਮਾਹੀ)

 

ਹਾਲ ਹੀ ਵਿਚ ਪਰਚਾ ਹਾਇਕੁ-ਲੋਕ ਵਿਚ ਛਪੇ ਕੁਝ ਹੋਰ ਹਾਇਕੁ ਪੇਸ਼ ਕਰ ਰਿਹਾ ਹਾਂ। ਵਿਸ਼ਾ ਹੈ "ਨਵ-ਵਿਆਹੁਤਾ ਅਤੇ ਮਾਹੀ"।

1.

ਕਾਰ 'ਚ ਡੋਲੀ
ਅੱਧਵਾਟੇ ਪਹੁੰਚੀ
ਇਕ ਦਿਲ ਦੋ

..........ਇਕ ਨਵ-ਵਿਆਹੁਤਾ ਦੇ ਮਨ ਦੀ ਅਵਸਥਾ ਨੂੰ ਬਿਆਨ ਕਰਦਾ ਹਾਇਕੁ। ਇਸ ਦੋ-ਦਿਲੀ ਅਵਸਥਾ ਵਿਚ ਭਾਵੇਂ ਉਸਦਾ ਮਨ ਕਦੇ ਡੋਲਦਾ ਵੀ ਹੈ ਪਰ, ਸੱਚ ਉਹ ਦੋ ਪਰਿਵਾਰਾਂ ਨੂੰ ਜੋੜ ਕੇ ਆਪ ਆਪਣੀ ਹੋਂਦ ਵਿਚ ਅਮੀਰ ਹੋ ਜਾਂਦੀ ਹੈ।




2.

ਨਵ-ਵਿਆਹੀ
ਚਿਹਰੇ ਤੇ ਉਦਾਸੀ
ਮਾਹੀ ਚੱਲਿਆ

3.

ਬਨੇਰੇ ਤੇ ਕਾਂ
ਡਾਕੀਏ ਦੀ ਉਡੀਕ
ਛੁੱਟੀ ਦਾ ਦਿਨ

4.

ਮੁੰਹ-ਜ਼ੁਬਾਨੀ
ਪੜ੍ਹਦੀ ਪਈ ਚਿੱਠੀ
ਗੂੰਝ ਮਾਹੀ ਦੀ

5.

ਮਾਹੀ ਆਇਆ
ਭੁੰਜੇ ਪੈਰ ਨਾ ਲੱਗੇ
ਪਹਿਲੀ ਛੁੱਟੀ


ਭੂਪਿੰਦਰ।